Posts

Showing posts from June, 2017

ਹਾਊਸ ਵਾਈਫ਼ - Davinder Kaur

Now you can also send your creative writings very easily. Just type your stories, poems, essays, product reviews, health tips etc on your mobile or computer, in english, hindi or punjabi and send on editorglobalstories@gmail.com to get your work published. ਹਾਊਸ ਵਾਈਫ਼ ਉਹ ਚੁੱਪ-ਚਾਪ ਬਸ ਜੂਨ ਹੰਢਾਉਂਦੀ ਹੈ, ਕਿਸੇ ਗੱਲ ਦਾ ਨਾ ਬੁਰਾ ਮਨਾਉਂਦੀ ਹੈ। ਦੁਨੀਆਂ ਗੱਲ-ਗੱਲ ਤੇ ਮਿਹਣੇ ਲਾਵੇ, ਕੋਈ ਖੁਸ਼ੀ ਕਿਉਂ ਓਹਦੇ ਹਿੱਸੇ ਨਾ ਆਵੇ। ਘਰ ਆਪਣਾ ਓਹਦਾ ਭਾਵੇਂ ਕੋਈ ਨਹੀਂ, ਤਾਂ ਵੀ ਸ਼ਿਕਾਇਤ ਓਹਨੂੰ ਕਦੀ ਹੋਈ ਨਹੀਂ। ਪੇਕੇ ਕਹਿੰਦੇ ਧੀਏ ਤੂੰ ਚੀਜ਼ ਪਰਾਈ ਹੈ, ਸੋਹਰੇ ਕਹਿਣ ਬੇਗਾਨੇ ਘਰ ਤੋਂ ਆਈ ਹੈ। ਸਿਰ ਝੁੱਕਾ ਖੜੀ ਪਤੀ ਦੀ ਸੇਵਾ ਕਰਦੀ ਹੈ, ਆਪਣੇ ਦਿਲ ਦੀ ਕਹਿੰਦਿਆਂ ਵੀ ਡਰਦੀ ਹੈ। ਰੋਟੀ-ਟੁੱਕ,ਝਾੜੂ-ਪੋਚਾ ਕਰੇ ਉਹ ਬਰਤਨ ਸਾਫ਼, ਕੋਈ ਕੁੱਝ ਵੀ ਕਹਿ ਦੇ ਸਭ ਨੂੰ ਕਰ ਦਿੰਦੀ ਮਾਫ਼। ਆਖਿਰ ਵਿੱਚ ਸਭ ਦਾ ਬਚਿਆ ਖਾਣਾ ਖਾਵੇ, ਸੱਸ ਦੀ ਆਕੜ,ਨਣਦ ਦਾ ਨਖ਼ਰਾ ਵੀ ਜਰ ਜਾਵੇ। ਦਵਿੰਦਰ ਮਰਜਾਣੀ ਨੂੰ ਇਕ ਗੱਲ ਸਮਝ ਨਹੀਂ ਆਉਂਦੀ, ਇੰਨਾ ਕੰਮ ਕਰਕੇ ਵੀ ਕਿਉਂ 'house wife' ਕਹਾਉਂਦੀ। Davinder kaur Nawanshahr 8146649655

ਦਫ਼ਾ ਹੋ ਜਾ -Script Writer Amanpreet Singh

Image
Now you can also send your creative writings very easily. Just type your stories, poems, essays, product reviews, health tips etc on your mobile or computer, in english, hindi or punjabi and send on editorglobalstories@gmail.com to get your work published.

ਧੋਖੇਬਾਜ਼ ਲੜਕੇ - Davinder kaur

Image
  Now you can also send your creative writings very easily. Just type your stories, poems, essays, product reviews, health tips etc on your mobile or computer, in english, hindi or punjabi and send on editorglobalstories@gmail.com to get your work published. ਧੋਖੇਬਾਜ਼ ਲੜਕੇ ਕੁੜੀਓ ਤੁਸੀ ਬੁਰਾ ਨਾ ਮਨਾਓ, ਸੋਹਣੀ ਜ਼ਿੰਦਗੀ ਹੱਸ ਕੇ ਬਿਤਾਓ। ਧੋਖਿਆਂ ਦਾ ਕਦੀ ਸ਼ਿਕਾਰ ਨਾ ਹੋਵੋ, ਇਸ਼ਕ ਦੇ ਨਾਲ ਬਿਮਾਰ ਨਾ ਹੋਵੋ। ਪ੍ਰੇਮ ਦੀ ਭਾਸ਼ਾ ਨਾ ਇੱਥੇ ਜਾਣੇ ਕੋਈ, ਕਿਉਂ ਝੂਠਿਆਂ ਲਈ ਜਾਂਦੀਆਂ ਰੋਈ। ਉਹ ਪੁੱਤ ਹੁੰਦਾ ਕਿਸੇ ਕੰਜ਼ਰ ਪਿਓ ਦਾ, ਰੂਪ ਧਾਰ ਘੁੰਮਦਾ ਜੋ ਕਿਸੇ ਦਿਓ ਦਾ। ਓਹਦੇ ਖੂਨ ਚ ਹੀ ਨੇ ਇਹ ਸੰਸਕਾਰ, ਕਿ ਕਿਸੇ ਧੀ-ਭੈਣ ਦਾ ਨਾ ਕਰੋ ਸਤਿਕਾਰ। ਮਾਂ ਦੀ ਬਦੀ ਦਾ ਪੱਕਾ ਸਬੂਤ , ਤਾਂ ਹੀ ਪੁੱਤ ਜੰਮਿਆ ਕਪੂਤ । ਰਗਾਂ ਚ ਦੌੜੇ ਖ਼ੂਨ ਕਿਸੇ ਦਰਿੰਦੇ ਦਾ, ਪਰ ਨੌਂਚਣਾ ਚਾਹੇ ਉੱਡਦੇ ਪਰਿੰਦੇ ਦਾ। ਕਿਸੇ ਵਹਿਸ਼ੀ ਪਿਓ ਦੇ ਕਮੀਨੇ ਪੁੱਤ ਨੂੰ ਦੇਖ, ਖ਼ੁਦ ਹੀ ਨਜ਼ਰਾਂ ਦੂਜੇ ਪਾਸੇ ਲਿਆ ਕਰੋ ਫੇਰ। ਕਿਸੇ ਵਪਾਰੀ ਨਾਲ ਪਿਆਰ ਨਾ ਕਰਿਓ, ਕਿਸੇ ਢੋਂਗੀ ਦਾ ਇਤਬਾਰ ਨਾ ਕਰਿਓ। ਤੁਸੀ ਬਹੁਤ ਅੱਗੇ ਤੱਕ ਕੁੜੀਓ ਜਾਣਾ ਹੈ, ਇਹੋ ਜਿਹੇ ਭੇੜੀਏ ਨਾਲ ਨਾ ਮੱਥਾ ਲਾਉਣਾ ਹੈ। ਦਵਿੰਦਰ ਆਖੇ ਜੇ ਕਿਤੇ ਚੱਲੇ ਬਸ ਮੇਰਾ, ਕਿਸੇ ਔਰਤ ਤੇ ਸਾਇਆ ਨਾ ਪੈਣ ਦੇਵਾਂ ਤੇਰਾ। Davinder kaur Naw

ਖ਼੍ਵਾਬ ਦੇਖਦਾ ਹੈ ਸਾਰਾ ਜਹਾਨ - Davinder kaur

Image
  Now you can also send your creative writings very easily. Just type your stories, poems, essays, product reviews, health tips etc on your mobile or computer, in english, hindi or punjabi and send on editorglobalstories@gmail.com to get your work published.   ਖ਼੍ਵਾਬ ਦੇਖਦਾ ਹੈ ਸਾਰਾ ਜਹਾਨ ਕੋਈ ਦੇਖੇ ਖ਼੍ਵਾਬ.. ਮਿਲ ਜਾਏ ਸੋਹਣੀ ਵਹੁਟੀ। ਕੋਈ ਦੇਖੇ ਖ਼੍ਵਾਬ.. ਮਿਲ ਜਾਏ ਦੋ ਡੰਗ ਦੀ ਰੋਟੀ। ਕੋਈ ਦੇਖੇ ਖ਼੍ਵਾਬ.. ਕਿੱਧਰੇ ਮਿਲ ਜੇ ਕੋਈ ਰੁਜ਼ਗਾਰ। ਕੋਈ ਦੇਖੇ ਖ਼੍ਵਾਬ.. ਹੋ ਜਾਏ ਠੀਕ ਬਾਪੂ ਕਈ ਦਿਨ ਤੋਂ ਪਿਆ ਬਿਮਾਰ। ਕੋਈ ਦੇਖੇ ਖ਼੍ਵਾਬ.. ਵਿਆਹ ਹੋ ਜਾਏ ਚੰਗੇ ਘਰ ਧੀ ਦਾ। ਕੋਈ ਦੇਖੇ ਖ਼੍ਵਾਬ .. ਖਰਚਾ ਪੂਰਾ ਹੋ ਜਾਏ ਖੇਤ ਚ ਪਾਏ ਬੀ ਦਾ। ਕੋਈ ਦੇਖੇ ਖ਼੍ਵਾਬ.. ਬੱਚੇ ਨੂੰ ਲਿਆ ਦੇ ਸਕਾਂ ਕਿਤਾਬਾਂ ਕਾਪੀਆਂ। ਕੋਈ ਦੇਖੇ ਖ਼੍ਵਾਬ.. ਕੁੜੀ ਨੂੰ ਵਰਦੀ ਲੈ ਦੇਵਾਂ ਸੂਟ ਪਾਉਂਦੀ ਲਾ ਟਾਕੀਆਂ। ਦਵਿੰਦਰ ਦੇਖੇ ਖ਼੍ਵਾਬ.. ਮੇਰਾ ਹਿੰਦੁਸਤਾਨ ਮਾੜੀ ਸੋਚ ਤੋਂ ਹੋ ਜਾਏ ਆਜ਼ਾਦ। ਕਾਲਾ-ਗੋਰਾ,ਉੱਚਾ-ਨੀਵਾਂ ਖ਼ਤਮ ਹੋ ਜਾਏ ਸਭ ਭੇਦ-ਭਾਵ। ਰੱਬ ਨੂੰ ਭਾਵੇਂ ਭੁੱਲ ਜਾਣ ਪਰ ਇੰਸਾਂ ਨੂੰ ਸਮਝਣ ਇਨਸਾਨ। ਨਾ ਮਰਦ ਅੱਖ ਰੱਖਣ ਕਦੀ ਬੇਗ਼ਾਨੀ ਨਾਰ ਤੇ, ਨਾ ਕੋਈ ਸਿਰਫਿਰਾ ਸੁੱਟੇ ਤੇਜ਼ਾਬ ਕਿਸੇ ਮੁਟਿਆਰ ਤੇ। ਨਾ ਲੱਭਣ ਮਾਪੇ ਇੱਜਤਾਂ ਖ਼ਾਤਿਰ ਧੀ ਨੂੰ ਮਾਰਦੇ, ਨਾ ਪੁੱਤ ਜੰਮਣ ਜੋ ਬੁੱਢੇ ਮਾਪਿਆਂ