ਮੇਰਾ ਉਪਹਾਰ- Davinder Kaur
Now you can also
send your creative writings very easily. Just type your stories, poems, essays,
product reviews, health tips etc on your mobile or computer, in english, hindi
or punjabi and send on editorglobalstories@gmail.com to get your work published.
ਮੇਰਾ ਉਪਹਾਰ
ਤੂੰ ਕਰ ਨਾ ਸਕਿਆ ਕਬੂਲ,
ਤੁੱਛ ਸਮਝ ਮੇਰਾ ਉਪਹਾਰ ਸੱਜਣਾ।
ਤਾਂ ਕੀ ਓਪਰੇ ਦਿਲੋਂ ਕਰਦਾ ਕਬੂਲ ਤੂੰ,
ਮੇਰੇ ਭੋਲੇ ਦਿਲ ਦਾ ਪਿਆਰ ਸੱਜਣਾ।
ਮੰਨਿਆ ਤੂੰ ਹੈ ਬਹੁਤ ਸਮਝਦਾਰ,
ਹਰ ਗੱਲ ਚ ਵੀ ਹੈ ਲਾਜਵਾਬ ਸੱਜਣਾ।
ਪਰ ਤੇਰੀ ਹੀ ਪਸੰਦ ਹੈ ਨਾਦਾਂ ਦਿਲ,
ਜਿਸ ਦਾ ਗੱਲ-ਗੱਲ ਤੇ ਬਣਾਵੇ ਮਜਾਕ ਸੱਜਣਾ।
ਕਰੀਂ ਨਾ ਉਮੀਦ ਦੇਵਾਂਗੇ ਮਹਿੰਗੇ ਤੋਹਫ਼ੇ,
ਬੈਠਾਵਾਂਗੇ ਮੰਜੀ ਤੇ ਮੇਰੇ ਘਰ ਨਹੀਂ ਹੈ ਸੋਫ਼ੇ।
ਹਾਂ ਇੰਨਾ ਕਰਨ ਦਾ ਕਰਦੇ ਹਾਂ ਵਾਅਦਾ ਸੱਜਣਾ,
ਪੱਤਝੜ੍ਹ ਨੂੰ ਵੀ ਬਣਾਵਾਂਗੇ ਖੁਸ਼ਨੁਮਾ...
ਅਸੀਂ ਦੋਨੋਂ ਮਿਲ ਕੇ ਬਹਾਰ ਤੋਂ ਵੀ ਜ਼ਿਆਦਾ ਸੱਜਣਾ।
ਮੇਰੀਆਂ ਸਹੇਲੀਆਂ ਦੇ ਨਾਮ ਲੈ ਲੈ,
ਕਿਉਂ ਰਹੇ ਮੈਨੂੰ ਤੂੰ ਚਿੜਾਉਂਦਾ ਸੱਜਣਾ।
ਪਤਾ ਤੈਨੂੰ ਤੇਰੇ ਬਿਨਾ ਜੀ ਨਹੀਂ ਹੋਣਾ,
ਜਾਣੇ ਇਹ ਵੀ ...
ਦਿਲ ਕਿੰਨਾ ਤੈਨੂੰ ਚਾਹੁੰਦਾ ਸੱਜਣਾ।
ਦਵਿੰਦਰ ਨੇ ਜ਼ਿੰਦਗੀ ਦਿੱਤੀ ਤੇਰੇ ਨਾਮ ਕਰਵਾ,
ਹੁਣ ਪੈਰ-ਪੈਰ ਤੇ ਦੇ ਖੁਸ਼ੀ ਭਾਵੇਂ ਦੁੱਖ ਦੇ ਕੇ ਸਤਾ।
ਅਸੀਂ ਰਹਿਣਾ ਸੱਜਣਾ ਰਹਿਣਾ ਬਸ ਤੇਰੇ ਸੱਜਣਾ,
ਆਖ਼ਿਰ ਸਾਹ ਤੱਕ ਤੈਨੂੰ ਤੱਕਣਗੇ ਨੈਣ ਮੇਰੇ ਸੱਜਣਾ।
Davinder kaur
Nawanshahr
Comments
Post a Comment