ਹਾਊਸ ਵਾਈਫ਼ - Davinder Kaur




Now you can also send your creative writings very easily. Just type your stories, poems, essays, product reviews, health tips etc on your mobile or computer, in english, hindi or punjabi and send on editorglobalstories@gmail.com to get your work published.




ਹਾਊਸ ਵਾਈਫ਼


ਉਹ ਚੁੱਪ-ਚਾਪ ਬਸ ਜੂਨ ਹੰਢਾਉਂਦੀ ਹੈ,
ਕਿਸੇ ਗੱਲ ਦਾ ਨਾ ਬੁਰਾ ਮਨਾਉਂਦੀ ਹੈ।

ਦੁਨੀਆਂ ਗੱਲ-ਗੱਲ ਤੇ ਮਿਹਣੇ ਲਾਵੇ,
ਕੋਈ ਖੁਸ਼ੀ ਕਿਉਂ ਓਹਦੇ ਹਿੱਸੇ ਨਾ ਆਵੇ।

ਘਰ ਆਪਣਾ ਓਹਦਾ ਭਾਵੇਂ ਕੋਈ ਨਹੀਂ,
ਤਾਂ ਵੀ ਸ਼ਿਕਾਇਤ ਓਹਨੂੰ ਕਦੀ ਹੋਈ ਨਹੀਂ।


ਪੇਕੇ ਕਹਿੰਦੇ ਧੀਏ ਤੂੰ ਚੀਜ਼ ਪਰਾਈ ਹੈ,
ਸੋਹਰੇ ਕਹਿਣ ਬੇਗਾਨੇ ਘਰ ਤੋਂ ਆਈ ਹੈ।

ਸਿਰ ਝੁੱਕਾ ਖੜੀ ਪਤੀ ਦੀ ਸੇਵਾ ਕਰਦੀ ਹੈ,
ਆਪਣੇ ਦਿਲ ਦੀ ਕਹਿੰਦਿਆਂ ਵੀ ਡਰਦੀ ਹੈ।

ਰੋਟੀ-ਟੁੱਕ,ਝਾੜੂ-ਪੋਚਾ ਕਰੇ ਉਹ ਬਰਤਨ ਸਾਫ਼,
ਕੋਈ ਕੁੱਝ ਵੀ ਕਹਿ ਦੇ ਸਭ ਨੂੰ ਕਰ ਦਿੰਦੀ ਮਾਫ਼।

ਆਖਿਰ ਵਿੱਚ ਸਭ ਦਾ ਬਚਿਆ ਖਾਣਾ ਖਾਵੇ,
ਸੱਸ ਦੀ ਆਕੜ,ਨਣਦ ਦਾ ਨਖ਼ਰਾ ਵੀ ਜਰ ਜਾਵੇ।

ਦਵਿੰਦਰ ਮਰਜਾਣੀ ਨੂੰ ਇਕ ਗੱਲ ਸਮਝ ਨਹੀਂ ਆਉਂਦੀ,
ਇੰਨਾ ਕੰਮ ਕਰਕੇ ਵੀ ਕਿਉਂ 'house wife' ਕਹਾਉਂਦੀ।

Davinder kaur
Nawanshahr
8146649655

Comments