ਧੋਖੇਬਾਜ਼ ਲੜਕੇ - Davinder kaur

 

Now you can also send your creative writings very easily. Just type your stories, poems, essays, product reviews, health tips etc on your mobile or computer, in english, hindi or punjabi and send on editorglobalstories@gmail.com to get your work published.



ਧੋਖੇਬਾਜ਼ ਲੜਕੇ

ਕੁੜੀਓ ਤੁਸੀ ਬੁਰਾ ਨਾ ਮਨਾਓ,
ਸੋਹਣੀ ਜ਼ਿੰਦਗੀ ਹੱਸ ਕੇ ਬਿਤਾਓ।

ਧੋਖਿਆਂ ਦਾ ਕਦੀ ਸ਼ਿਕਾਰ ਨਾ ਹੋਵੋ,
ਇਸ਼ਕ ਦੇ ਨਾਲ ਬਿਮਾਰ ਨਾ ਹੋਵੋ।

ਪ੍ਰੇਮ ਦੀ ਭਾਸ਼ਾ ਨਾ ਇੱਥੇ ਜਾਣੇ ਕੋਈ,
ਕਿਉਂ ਝੂਠਿਆਂ ਲਈ ਜਾਂਦੀਆਂ ਰੋਈ।

ਉਹ ਪੁੱਤ ਹੁੰਦਾ ਕਿਸੇ ਕੰਜ਼ਰ ਪਿਓ ਦਾ,
ਰੂਪ ਧਾਰ ਘੁੰਮਦਾ ਜੋ ਕਿਸੇ ਦਿਓ ਦਾ।

ਓਹਦੇ ਖੂਨ ਚ ਹੀ ਨੇ ਇਹ ਸੰਸਕਾਰ,
ਕਿ ਕਿਸੇ ਧੀ-ਭੈਣ ਦਾ ਨਾ ਕਰੋ ਸਤਿਕਾਰ।

ਮਾਂ ਦੀ ਬਦੀ ਦਾ ਪੱਕਾ ਸਬੂਤ ,
ਤਾਂ ਹੀ ਪੁੱਤ ਜੰਮਿਆ ਕਪੂਤ ।

ਰਗਾਂ ਚ ਦੌੜੇ ਖ਼ੂਨ ਕਿਸੇ ਦਰਿੰਦੇ ਦਾ, 
ਪਰ ਨੌਂਚਣਾ ਚਾਹੇ ਉੱਡਦੇ ਪਰਿੰਦੇ ਦਾ।


ਕਿਸੇ ਵਹਿਸ਼ੀ ਪਿਓ ਦੇ ਕਮੀਨੇ ਪੁੱਤ ਨੂੰ ਦੇਖ,
ਖ਼ੁਦ ਹੀ ਨਜ਼ਰਾਂ ਦੂਜੇ ਪਾਸੇ ਲਿਆ ਕਰੋ ਫੇਰ।
 
ਕਿਸੇ ਵਪਾਰੀ ਨਾਲ ਪਿਆਰ ਨਾ ਕਰਿਓ,
ਕਿਸੇ ਢੋਂਗੀ ਦਾ ਇਤਬਾਰ ਨਾ ਕਰਿਓ।

ਤੁਸੀ ਬਹੁਤ ਅੱਗੇ ਤੱਕ ਕੁੜੀਓ ਜਾਣਾ ਹੈ,
ਇਹੋ ਜਿਹੇ ਭੇੜੀਏ ਨਾਲ ਨਾ ਮੱਥਾ ਲਾਉਣਾ ਹੈ।

ਦਵਿੰਦਰ ਆਖੇ ਜੇ ਕਿਤੇ ਚੱਲੇ ਬਸ ਮੇਰਾ,
ਕਿਸੇ ਔਰਤ ਤੇ ਸਾਇਆ ਨਾ ਪੈਣ ਦੇਵਾਂ ਤੇਰਾ।

Davinder kaur
Nawanshahr

Comments