ਖ਼੍ਵਾਬ ਦੇਖਦਾ ਹੈ ਸਾਰਾ ਜਹਾਨ - Davinder kaur
Now you can also
send your creative writings very easily. Just type your stories, poems, essays,
product reviews, health tips etc on your mobile or computer, in english, hindi
or punjabi and send on editorglobalstories@gmail.com to get your work published.
ਖ਼੍ਵਾਬ ਦੇਖਦਾ ਹੈ ਸਾਰਾ ਜਹਾਨ
ਕੋਈ ਦੇਖੇ ਖ਼੍ਵਾਬ..
ਮਿਲ ਜਾਏ ਸੋਹਣੀ ਵਹੁਟੀ।
ਕੋਈ ਦੇਖੇ ਖ਼੍ਵਾਬ..
ਮਿਲ ਜਾਏ ਦੋ ਡੰਗ ਦੀ ਰੋਟੀ।
ਕੋਈ ਦੇਖੇ ਖ਼੍ਵਾਬ..
ਕਿੱਧਰੇ ਮਿਲ ਜੇ ਕੋਈ ਰੁਜ਼ਗਾਰ।
ਕੋਈ ਦੇਖੇ ਖ਼੍ਵਾਬ..
ਹੋ ਜਾਏ ਠੀਕ ਬਾਪੂ ਕਈ ਦਿਨ ਤੋਂ ਪਿਆ ਬਿਮਾਰ।
ਕੋਈ ਦੇਖੇ ਖ਼੍ਵਾਬ..
ਵਿਆਹ ਹੋ ਜਾਏ ਚੰਗੇ ਘਰ ਧੀ ਦਾ।
ਕੋਈ ਦੇਖੇ ਖ਼੍ਵਾਬ ..
ਖਰਚਾ ਪੂਰਾ ਹੋ ਜਾਏ ਖੇਤ ਚ ਪਾਏ ਬੀ ਦਾ।
ਕੋਈ ਦੇਖੇ ਖ਼੍ਵਾਬ..
ਬੱਚੇ ਨੂੰ ਲਿਆ ਦੇ ਸਕਾਂ ਕਿਤਾਬਾਂ ਕਾਪੀਆਂ।
ਕੋਈ ਦੇਖੇ ਖ਼੍ਵਾਬ..
ਕੁੜੀ ਨੂੰ ਵਰਦੀ ਲੈ ਦੇਵਾਂ ਸੂਟ ਪਾਉਂਦੀ ਲਾ ਟਾਕੀਆਂ।
ਦਵਿੰਦਰ ਦੇਖੇ ਖ਼੍ਵਾਬ..
ਮੇਰਾ ਹਿੰਦੁਸਤਾਨ ਮਾੜੀ ਸੋਚ ਤੋਂ ਹੋ ਜਾਏ ਆਜ਼ਾਦ।
ਕਾਲਾ-ਗੋਰਾ,ਉੱਚਾ-ਨੀਵਾਂ ਖ਼ਤਮ ਹੋ ਜਾਏ ਸਭ ਭੇਦ-ਭਾਵ।
ਰੱਬ ਨੂੰ ਭਾਵੇਂ ਭੁੱਲ ਜਾਣ ਪਰ ਇੰਸਾਂ ਨੂੰ ਸਮਝਣ ਇਨਸਾਨ।
ਨਾ ਮਰਦ ਅੱਖ ਰੱਖਣ ਕਦੀ ਬੇਗ਼ਾਨੀ ਨਾਰ ਤੇ,
ਨਾ ਕੋਈ ਸਿਰਫਿਰਾ ਸੁੱਟੇ ਤੇਜ਼ਾਬ ਕਿਸੇ ਮੁਟਿਆਰ ਤੇ।
ਨਾ ਲੱਭਣ ਮਾਪੇ ਇੱਜਤਾਂ ਖ਼ਾਤਿਰ ਧੀ ਨੂੰ ਮਾਰਦੇ,
ਨਾ ਪੁੱਤ ਜੰਮਣ ਜੋ ਬੁੱਢੇ ਮਾਪਿਆਂ ਨੂੰ ਨਾ ਸਤਿਕਾਰਦੇ।
ਨਾ ਨਸ਼ਿਆਂ ਦੇ ਵਿੱਚ ਰੁਲਦੀ ਫਿਰੇ ਜਵਾਨੀ,
ਨਾ ਰੋਵੇ ਕਦੀ ਚੂੜੇ ਵਾਲੀ ਦੀ ਅੱਖ ਮਸਤਾਨੀ ।
ਕੋਈ ਮਾਂ ਛੱਡ ਬੱਚਿਆਂ ਨੂੰ ਆਸ਼ਿਕ ਲਈ ਨਾ ਹੋਏ ਦੀਵਾਨੀ,
ਲਾਭ ਭਾਵੇਂ ਕੋਈ ਨਾ ਹੋਏ ਕਦੀ ਹੋਵੇ ਨਾ ਖੁਸ਼ੀਆਂ ਦੀ ਹਾਨੀ।
ਦੇਸ਼ ਤੇ ਆੰਤਕਵਾਦ ਦਾ ਨਾ ਪਵੇਂ ਕਦੀ ਕੋਈ ਸਾਇਆ,
ਆਪਣਾ ਸਮਝਣ ਸਭ ਨੂੰ ਕੋਈ ਹੋਏ ਚਾਹੇ ਲੱਖ ਪਰਾਇਆ।
ਦੇਸ਼ ਪ੍ਰੇਮ ਦੇ ਨਾਲ ਹੋਵੇ ਇੱਥੇ ਹਰ ਦਿਲ ਰੁਸ਼ਨਾਇਆ,
ਮਾਂ ਦੀ ਪੂਜਾ ਕਰਨ ਸਾਰੇ ਭਾਵੇਂ ਨਾ ਹੋਵੇ ਕਦੀ ਰੱਬ ਮਨਾਇਆ।
ਥਾਂ ਥਾਂ ਤੇ ਨਾ ਬੈਠੇ ਹੋਵਣ ਇਹ ਧਰਮ ਦੇ ਠੇਕੇਦਾਰ,
ਪਾਖੰਡੀ ਸਾਧਾਂ ਦੇ ਚੁੰਗਲ ਚ ਨਾ ਫਸਣ ਲੋਕ ਲਾਚਾਰ।
ਨਾ ਹੋਵੇ ਕੋਈ ਹਿੰਦੂ ਨਾ ਮੁਸਲਿਮ ਸਿੱਖ ਈਸਾਈ,
ਹੋਵਣ ਤਾਂ ਬਸ ਹੋਵਣ ਸਾਰੇ ਹੀ ਭਾਈ ਭਾਈ।
ਕਈ ਸਾਲਾਂ ਤੋਂ ਜੋ ਸਿਸਟਮ ਪਿਆ ਬਿਮਾਰ,
ਮਿਲ ਜੇ ਕੋਈ ਨੇਤਾ ਜਿਹਦਾ ਜਿਊਂਦਾ ਹੋਏ ਈਮਾਨ।
ਹੋਵੇ ਨਾ ਕੋਈ ਭ੍ਰਿਸ਼ਟਾਚਾਰੀ ਨਾ ਹੋਵੇ ਕੋਈ ਬੇਈਮਾਨ,
ਦੇਸ਼ ਲੱਗੇ ਮੇਰਾ ਮੈਨੂੰ ਕਿਸੇ ਸਵਰਗ ਦੇ ਸਮਾਨ।
ਪੜ੍ਹ ਲਿਖ ਨੌਜਵਾਨ ਨਾ ਖ਼ਾਕ ਛਾਣਨ,
ਸਿੱਖ ਕੁੱਝ ਅੱਛਾ ਇੰਸਾਂ ਐਸੇ ਬਣ ਜਾਵਣ।
ਕਿ ਆਪਣੀ ਜਵਾਨੀ ਮਾਨਵ ਭਲਾਈ ਵਲ ਲਾਵਣ,
ਪੈਸਿਆਂ ਦੇ ਨਾਲ ਸ਼ਾਮੀਂ ਘਰੇ ਖੁਸ਼ੀਆਂ ਵੀ ਆਵਣ।
ਧੀ ਦੇ ਵਿਆਹ ਦੀ ਚਿੰਤਾ ਨਾ ਕਰਦਾ ਕੋਈ ਬਾਪ ਹੋਏ,
ਕੁੱਖ ਚ ਕਤਲ ਕਰਨ ਕਰਾਉਣ ਵਾਲਾ ਨਾ ਕਿਤੇ ਪਾਪ ਹੋਏ।
ਜਿੱਥੇ ਵੀ ਜਾਈਏ ਆਪ੍ਣੇਪਨ ਨਾਲ ਹੀ ਬਸ ਮਿਲਾਪ ਹੋਏ,
ਤੰਗ ਦਿਲੀਆਂ ਰਹਿ ਜਾਣ ਬੀਤੇ ਸਮਿਆਂ ਦੀ ਬਾਤ ਓਏ।
Davinder kaur
Nawanshahr
Comments
Post a Comment