ਬਿਨਾ ਪੂਛ ਤੋਂ ਕੁੱਤੇ- Davinder Kaur

Now you can also send your creative writings very easily. Just type your stories, poems, essays, product reviews, health tips etc on your mobile or computer, in english, hindi or punjabi and send on editorglobalstories@gmail.com to get your work published. ਬਿਨਾ ਪੂਛ ਤੋਂ ਕੁੱਤੇ ਮਾਂਏ ! ਮੈਂ ਅੱਜ ਬਿਨਾ ਪੂਛ ਤੋਂ , ਸੜਕ ਚ ਘੁੰਮਦੇ ਕੁੱਤੇ ਵੇਖੇ। ਭੈੜੀਆਂ ਭੈੜੀਆਂ ਬੁਰੀਆਂ ਅੱਖਾਂ ਨਾਲ, ਬਾਲੜੀਆਂ ਦੇ ਜਿਸਮ ਨੋਚਦੇ ਦੇਖੇ। ਕੁਤਿਆਂ ਤੋਂ ਵੀ ਵੱਧ ਕੇ, ਮਾਂਏ ! ਉਹ ਦੰਦ ਕਚੀਚਣ। ਹੌਲੀ ਹੌਲੀ ਗੱਲਾਂ ਕਰ, ਗੁੱਸੇ ਦੇ ਵਿੱਚ ਮੁੱਠੀਆਂ ਮੀਚਣ। ਮਾਂਏ ਨੀ ਮਾਂਏ ਮੈਨੂੰ ਤਾਂ ਲੱਗੇ, ਇਹਨਾਂ ਦੇ ਦਿਲ ਚ ਹੈ ਕੋਈ ਖੋਟ। ਟਾਫੀਆਂ ਦੇਣ ਬਹਾਨੇ ਤਾਂਹੀ ਤਾਂ, ਬਾਲੜੀਆਂ ਨੂੰ ਲੈਂਦੇ ਫਿਰ ਰੋਕ। ਮਾਂਏ ਨੀ ਮਾਂਏ ਚਲ ਉੱਠ, ਆਪਾਂ ਕੋਈ ਲੱਭੀਏ ਹੱਲ। ਚੁੱਪ ਰਹੇ ਜੇ ਅੱਜ ਅਸੀਂ ਤਾਂ, ਪਵੇਗਾ ਭਾਰੀ ਪਛਤਾਉਣਾ ਕੱਲ। ਦਿਲ ਕਰਦਾ ਕਿਤੇ ਠਾਣੇ ਰਪਟ ਲਿਖਾਵਾਂ, ਜਾ ਭੈੜਿਆਂ ਨੂੰ ਮੈਂ ਫਾਂਸੀ ਤੇ ਲਟਕਾਵਾਂ। ਮਾਂਏ ਨੀ ਮਾਂਏ ਮੈਨੂੰ ਦੱਸਦੇ ਕੋਈ ਤਰੀਕਾ, ਜਿਸ ਨਾਲ ਸਿੱਖ ਜਾਣ ਵਹਿਸ਼ੀ ਚੰਗਾ ਸਲੀਕਾ। ਦਵਿੰਦਰ ਕਿਸੇ ਅਣਹੋਣੀ ਨੂੰ ਸੋਚ-ਸੋਚ, ਦਿਲ ਘਬਰਾਈ ਜਾਂਦਾ ਹੈ। ਹਰ ਹਵਸੀ ਚੋਂ ਕੁੱਤੇ ਦਾ ਚਿਹਰਾ, ਦਿਖਾਈ ਦਿੰਦਾ ਹੈ। Davinder kaur Nawanshahr 8146649655