ਤੇਰੀਆਂ ਯਾਦਾਂ - Davinder Kaur



 
 
ਤੇਰੀਆਂ ਯਾਦਾਂ

ਜਿਹਦੇ ਬੋਲ ਲੱਗਦੇ ਸੀ ਸ਼ਹਿਦ ਤੋਂ ਵੀ ਮਿੱਠੇ
ਅੱਜਕਲ ਉਹ ਸੱਜਣ ਰਹਿੰਦੇ ਪਤਾ ਨਹੀਂ ਕਿੱਥੇ
ਅਰਸਾ ਹੋ ਗਿਆ ਕੰਨੀਂ ਪਈ ਨਾ ਓਹਦੀ ਆਵਾਜ਼
ਪਤਾ ਨਹੀਂ ਕਿਹੜੇ ਕੰਮਾਂ ਚ ਮਸਰੂਫ਼ ਹੋ ਗਏ ਜਨਾਬ


ਲੱਗਦਾ ਵਧਾ ਰਹੇ ਨੇ ਆਪਣਾ ਉਹ ਕਾਰੋਬਾਰ
ਤਾਹੀਂ ਤਾਂ ਭੁੱਲੇ ਬੈਠੇ ਨੇ ਸਾਡਾ ਇਹ ਪਿਆਰ
ਦੌਲਤ ਸ਼ੋਹਰਤ ਦੇ ਪਿੱਛੇ ਹਰ ਵੇਲੇ ਰਹਿੰਦੇ ਜੋ ਭੱਜੇ
ਭਾਵੇਂ ਕੁੱਝ ਵੀ ਹੋ ਜਾਏ ਦਿਲ ਚੋਂ ਨਾ ਜਾਂਦੇ ਕੱਢੇ


ਆਮ ਜਿਹਾ ਨਹੀਂ ਉਹ ਬੰਦਾ ਬਹੁਤ ਮਸ਼ਹੂਰ ਹੈ
ਤਾਂਹੀਓ ਤਾਂ ਰਹਿੰਦੇ ਦਿਲਾ ਸਾਥੋਂ ਦੂਰ ਦੂਰ ਹੈ
ਕਦੀ ਕਹਿੰਦੇ ਸੀ ਜੋ ਆਵਾਜ਼ ਤੇਰੀ ਖੰਡ ਲੱਗਦੀ
ਅੱਜ ਸਾਡੇ ਨਾਲ ਗੱਲ ਕਰਦਿਆਂ ਵੀ ਓਹਨੂੰ ਸੰਗ ਲੱਗਦੀ

ਓਹਦਾ ਮਹਾਂਨਗਰ ਚ ਚੱਲਦਾ ਹੋਊ ਬੜਾ ਸਿੱਕਾ
ਤਾਹੀਂ ਸਾਡਾ ਪਿਆਰ ਅੱਜ ਲੱਗੇ ਓਹਨੂੰ ਫਿੱਕਾ ਫਿੱਕਾ
ਕਦੀ ਮਿੰਨਤਾਂ ਨਾਲ ਤਰਲੇ ਕਰ ਕਰ ਜੋ ਬੁਲਾਉਂਦਾ ਸੀ
ਦਵਿੰਦਰ ਅੱਜ ਉਹ ਸੁਪਨੇ ਵਿੱਚ ਵੀ ਬੁਲਾਉਂਦਾ ਨੀ

Davinder kaur
Nawanshahr
8146649655

Comments