ਅੱਖੀਂ ਦੇਖਿਆ ਕਰੈਚ- Davinder Kaur

 

Now you can also send your creative writings very easily. Just type your stories, poems, essays, product reviews, health tips etc on your mobile or computer, in english, hindi or punjabi and send on editorglobalstories@gmail.com to get your work published.



ਅੱਖੀਂ ਦੇਖਿਆ ਕਰੈਚ

ਕੁੱਝ ਦਿਨ ਪਹਿਲਾਂ ਮੈਂ ਗਈ ਮੋਹਾਲੀ,
ਓਥੇ ਜਾ ਕੇ ਹੋ ਗਈ ਪ੍ਰੇਸ਼ਾਨ ਬਾਹਲੀ।
ਸਾਡੇ ਹੋਸਟਲ ਦਾ ground floor ਸੀ ਜੋ,
ਕੰਮਕਾਜੀ ਔਰਤਾਂ ਦੇ ਬੱਚਿਆਂ ਲਈ,,
ਬਣਿਆ crech ਸੀ ਉਹ।

ਸੁਬਹ ਸਵੇਰੇ ਹੀ ਬੱਚੇ ਆ ਜਾਂਦੇ ਸੀ,
2 ਸਾਲ ਤੋਂ ਉੱਪਰ ਵਾਲੇ ,,
ਬੜੀ ਹੀ ਮਸਤੀ ਨਾਲ ਰਹਿੰਦੇ ਸੀ।
ਪੜ੍ਹਦੇ ਸੀ ਖਾਂਦੇ ਸੀ ਪੀਂਦੇ ਸੀ,
ਫਿਰ ਥੱਕ ਟੁੱਟ ਕੇ ਸੋਂ ਜਾਂਦੇ ਸੀ।


ਪਰ ਜੋ ਬੱਚਾ ਹੁੰਦਾ ਸੀ ਥੋੜ੍ਹਾ ਨਿਆਣਾ,
ਕੀਤਾ ਜਾਂਦਾ ਓਹਦੇ ਨਾਲ ਵਰਤਾਰਾ ਬੜਾ ਮਾੜਾ।
ਜਦੋਂ ਕੋਈ ਬੱਚਾ ਕਰ ਲੈਂਦਾ ਕਪੜਿਆਂ ਚ ਪੋਟੀ ਜਾਂ ਪਿਸ਼ਾਬ ਸੀ,
ਮਾਰ ਮਾਰ ਝਿੜਕੇ ਅੰਟੀ ਫਿਰ ਹਾਲਤ ਕਰ ਦਿੰਦੀ ਖ਼ਰਾਬ ਜੀ।



ਉਹ ਅਕਸਰ ਇੰਜ ਹੀ ਕਰਦੇ ਹਰ ਮਾਸੂਮ ਨਾਲ ਗੱਲ,
ਕਾਫੀ ਸੋਚਿਆ,
ਇਸ ਮਸਲੇ ਦਾ ਮੈਨੂੰ ਇਕ ਹੀ ਲੱਗਦਾ ਹੱਲ।
ਵਾਪਿਸ ਬੁਲਾਓ ਮਾਪਿਆਂ ਨੂੰ ਭੇਜੇ ਹੈ ਜੋ ਬਿਰਧ ਆਸ਼ਰਮ ਵੱਲ,
ਤਾਂਕਿ ਸੁਰੱਖਿਅਤ ਹੋ ਸਕੇ ਇਨ੍ਹਾਂ ਬੱਚਿਆਂ ਦਾ ਆਉਣ ਵਾਲਾ ਕੱਲ।


ਦਵਿੰਦਰ ਰੋਟੀ ਦੀ ਖਾਤਿਰ ਬੱਚਿਆਂ ਨੂੰ ਛੱਡ ਜਾਣਾ ਤਾਂ ਹੋਵੇਗਾ ਹੀ,
ਪਰ crech ਚ ਬੱਚੇ ਛੱਡ ਕੇ ਜਾਣ ਨਾਲ ਉਹਨਾਂ ਦਾ ਭਵਿੱਖ ਹੋਵੇਗਾ ਕੀ।
ਬਾਲ ਮਨ ਚ ਹੀ ਡਰ ਬੈਠ ਜਾਂਦਾ ਫਿਰ ਬਣਾ ਕੇ ਘਰ,
ਉਮਰ ਭਰ ਰਹੇ ਬਣਿਆ..
ਭਾਵੇਂ ਲਓ ਫਿਰ ਕਿੰਨੀ ਵੀ ਕੋਸ਼ਿਸ਼ ਕਰ।

Davinder kAur
Nawanshahr
8146649655

Comments