ਮੰਦਿਰ ਵਾਲੇ ਭਾਈ- Davinder Kaur
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ ਸਕਦੇ
ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ ਰਿਵਿਯੂ, ਹੈਲਥ ਟਿਪਸ ਆਦਿ ਆਪਣੇ
ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਮੰਦਿਰ ਵਾਲੇ ਭਾਈ
ਮੇਰੇ ਪਿੰਡ ਵਿੱਚ ਮੇਰੇ ਘਰ ਕੋਲ ਕਈ ਮੰਦਿਰ ਨੇ,
ਆਏ ਦਿਨ ਹੀ ਜਿੱਥੇ ਲੱਗਦੇ ਰਹਿੰਦੇ ਲੰਗਰ ਨੇ।
ਇਕ ਤੋਂ ਬਾਅਦ ਇੱਕ ਸਾਰੇ ਹੀ ਸਪੀਕਰ ਲਾਉਂਦੇ ਹੈ,
ਬਸ ਰੱਬ ਹੀ ਜਾਣੇ ਉਹ ਕਿੰਨਾਂ ਰੱਬ ਮਨਾਉਂਦੇ ਹੈ।
ਇਹ ਜੇਠ ਮਹੀਨਾ ਸਾਰਾ ਸ਼ੋਰ ਗੋਰ ਵਿੱਚ ਲੰਘਣਾ ਹੈ,
ਬਿਮਾਰ ਬਜ਼ੁਰਗ ਕਿੰਨੇ ਪ੍ਰੇਸ਼ਾਨ ਨੇ ਨਾ ਕਿਸੇ ਨੇ ਤੱਕਣਾ ਹੈ।
ਲੱਖ ਸਮਝਾ ਲਏ ਕੋਈ ਇਨ੍ਹਾਂ volume ਉੱਚਾ ਹੀ ਰੱਖਣਾ ਹੈ,
ਪਤਾ ਨਹੀਂ ਇਨ੍ਹਾਂ ਨੇ ਉੱਚੀ ਆਵਾਜ਼ ਚ ਸਪੀਕਰ ਲਾਉਣੋਂ ਕਦ ਹਟਣਾ ਹੈ।
ਮੈਂ ਤਾਂ ਉੱਠਦੀ ਸਵੇਰੇ ਚਾਰ ਵਜੇ ਹੀ,
ਇਹ ਮੈਥੋਂ ਵੀ ਪਹਿਲਾਂ ਜਾਗੇ ਹੁੰਦੇ ਹੈ ਜੀ।
ਮੈਂ ਤਾਂ ਪੜ੍ਹ ਕੇ ਡਿਗਰੀ ਲੈਣੀ ਹੈ ਜੀ,
ਇਨ੍ਹਾਂ ਦੇ ਪਤਾ ਨਹੀਂ ਕਿਉਂ ਜਗਰਾਤੇ ਹੁੰਦੇ ਹੈ ਜੀ।
ਨਾ ਚੱਲੇ ਇਥੇ ਕਿਸੇ ਡੀ. ਸੀ. ਦਾ ਫ਼ਰਮਾਨ,
ਨਾ ਪੁਲਿਸ ਹੀ ਆ ਕੇ ਇੱਥੇ ਕੁੱਝ ਕਰ ਸਕਦੀ।
2 ਘੰਟੇ ਲਾ ਬੰਦ ਕਰ ਦੇਣਾ ਜਾ ਚਲਣਾ ਸਾਰਾ ਦਿਨ,
ਇਹ ਤਾਂ ਹੁੰਦੀ ਮੰਦਿਰ ਵਾਲੇ ਬਾਬੇ ਦੀ ਮਰਜ਼ੀ।
ਸੱਚੀਂ ਦਵਿੰਦਰ ਨਿੱਤ ਦੇ ਸਪੀਕਰਾਂ ਤੋਂ ਹੈ ਬੜੀ ਪ੍ਰੇਸ਼ਾਨ,
ਪੇਪਰਾਂ ਦੇ ਦਿਨਾਂ ਚ ਪੜ੍ਹਨਾ ਹੁੰਦਾ ਨਹੀਂ ਆਸਾਨ।
ਹੱਥ ਜੋੜ ਤੈਨੂੰ ਬੇਨਤੀ ਹੈ ਮੰਦਿਰ ਵਾਲੇ ਭਾਈ ,
ਸਪੀਕਰ ਦੀ ਆਵਾਜ਼ ਨੂੰ ਢੁੱਕਵੇਂ ਘੇਰੇ ਤਕ ਹੀ ਸੀਮਤ ਬਣਾਈ।
Davinder kaur
Nawanshahr
8146649655
Comments
Post a Comment