ਰਾਖਵਾਂਕਰਨ ਕਿੰਨਾ ਸਹੀ ਤੇ ਕਿੰਨਾ ਗਲਤ - ਦਵਿੰਦਰ ਕੌਰ


ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ,  ਪ੍ਰੋਡਕਟ ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸeditorglobalstories@gmail.com ”  ਤੇ ਮੇਲ ਭੇਜੋ।



ਰਾਖਵਾਂਕਰਨ ਕਿੰਨਾ ਸਹੀ ਤੇ ਕਿੰਨਾ ਗਲਤ 

ਬੇਰੁਜ਼ਗਾਰੀ ਨੇ ਕੀਤੀ ਹੈ ਜਵਾਨੀ ਬਰਬਾਦ,
ਉਤੋਂ ਰਾਖਵਾਂ ਕੋਟਾਂ  ਰੱਖ ਕੇ ਬੈਠੀ ਸਰਕਾਰ।
ਕੋਟੇ ਰਾਖਵੇਂ ਦੀ ਕੀ ਲੋੜ?
ਜੇ ਬਚਪਨ ਚ ਕਿਤਾਬਾਂ ਦੀ ਨਾ ਰਹੇ ਕੋਈ ਥੋੜ।

ਪਿੰਡ ਵਾਲੇ ਸਕੂਲ ਵਿੱਚ ਕੋਈ ਮਾਸਟਰ ਨਹੀਂ,
ਹੈ ਜੇ ਇਮਾਰਤ ਤਾਂ ਵਿੱਚ ਫਰਨੀਚਰ ਨਹੀਂ।
ਖੇਡ-ਖੇਡ ਵਿੱਚ ਵੀ ਜਾਂਦਾ ਹੈ ਪੜ੍ਹਿਆ..
ਸੁਣ ਗੱਲ ਵੱਡਿਆਂ ਦੇ ਮੁੰਡੇ ਕੋਲੋਂ, 
ਗਰੀਬ ਦਾ ਪੁੱਤ ਫਿਰ ਮਨੋ-ਮਨੀ ਸੜ੍ਹਿਆ।

ਗ਼ਰੀਬ ਨੂੰ ਉੱਚਾ ਚੁੱਕਣ ਲਈ ਰਾਖਵਾਂ ਕੋਟਾ,
ਗੱਲ ਨਹੀਂ ਹੈ ਇਹ ਮਾੜੀ।
ਪਰ ਅਧਾਰ ਇਸ ਦਾ ਕਿਉਂ ਬਣਾ ਕੇ,
ਰੱਖੀ ਹੈ ਕੋਈ ਜਾਤ ਸਾਰੀ।
ਕੋਈ 80% ਵਾਲਾ ਮਿਹਨਤੀ ਵੀ ਪਿੱਛੇ ਰਹਿ ਜਾਂਦਾ ਹੈ,
ਕੋਈ 50% ਵਾਲਾ ਆਲਸੀ ਵੀ ਇੱਥੇ ਸੀਟ ਲੈ ਜਾਂਦਾ ਹੈ।

ਜੇ ਸੱਚੀਂ ਹੀ ਜਾਤ ਪਾਤ ਨੂੰ ,
ਖਤਮ ਕਰਨਾ ਤੁਸੀ ਚਾਹੁੰਦੇ ।
ਤਾਂ ਹਰ ਛੋਟੇ-ਵੱਡੇ ਨੂੰ ਇੱਕੋ ਜਿਹੀ ਸਿੱਖਿਆ ,
ਕਿਉਂ ਨਹੀ ਤੁਸੀ ਦਿਵਾਉਂਦੇ।
ਕਿਉਂ ਇੰਨਾ ਆਲਸੀ ਨੌਜਵਾਨ ਬਣਦੇ ਜਾ ਰਹੇ,
ਕਿਉਂ ਰਾਖਵੇਂਕਰਨ ਦਾ ਲੈ ਕੇ ਫਾਇਦਾ ..
ਉਹ ਖ਼ੁਦ ਨੂੰ ਸੀਮਿਤ ਦਾਇਰੇ ਵਿੱਚ ਹੀ ਲਿਆ ਰਹੇ।

ਜੇ ਚਾਹੰਦੇ ਹੋ ਕਰੇ ਤਰੱਕੀ ਦੇਸ਼,
ਤਾਂ ਜਾਤ-ਪਾਤ ਦੇ ਨਾਮ ਤੇ ਨਾ ਕਰੋ ਕੋਈ ਭੇਦ।
ਰਾਖਵੇਂਕਰਨ ਦਾ ਆਧਾਰ ਬਣਾਓ ਆਮਦਨੀ ਦੇ ਪੈਮਾਨੇ ਨੂੰ,
ਲੈ ਜਾਏਗਾ ਜੋ ਇੱਕ ਨਵੀਂ ਦਿਸ਼ਾ ਵੱਲ ਜਮਾਨੇ ਨੂੰ।
 
ਦਵਿੰਦਰ ਅਜਿਹੇ ਸਕੂਲਾਂ ਵਿੱਚ ਗਰੀਬਾਂ ਦੇ ਬੱਚੇ ਪੜ੍ਹਦੇ ਐ,
ਜਿੱਥੋਂ ਪੜ੍ਹ ਕੇ ਉਹ  ਕਿਸੇ ਵੀ ਢਾਹੇ ਨਾ ਲੱਗਦੇ ਐ।
ਚੰਗੀ ਸਿਖਿਆਂ ਤੋਂ ਬਿਨ ਲੱਖ ਸਕੀਮਾਂ ਭਾਵੇਂ ਬਣਾ ਲੋ  ਉਦਾਰ ਦੀਆਂ,
ਰਾਖਵੇਂਕਰਨ ਜਿਹੀਆਂ ਸਭ ਘਡ਼ਤਾਂ ਫ਼ੇਲ ਨੇ ਫ਼ਿਰ ਸਰਕਾਰ ਦੀਆਂ।


Davinder kaur 
Nawanshahr
8146649655

Comments