ਮੇਰੇ ਸੁਪਨਿਆਂ ਦੇ ਸਰੋਵਰ ਤੇ - Jagseer Bachhoana



ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ,  ਪ੍ਰੋਡਕਟ ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸeditorglobalstories@gmail.com ”  ਤੇ ਮੇਲ ਭੇਜੋ।



ਮੇਰੇ ਸੁਪਨਿਆਂ ਦੇ ਸਰੋਵਰ ਤੇ
ਮੇਰੀ ਉੁਮੀਦਾ ਦਾ ਪਾਣੀ ਆਣ ਚੜੇ
ਇੱਕ ਹੰਸਣੀ ਮੇਰੇ ਸੁਪਨਿਆਂ ਵਿੱਚ
ਰੋਜ ਤਰੈ
ਜਦ ਖੁੱਲਦੀ ਅੱਖ ਮੇਰੀ
ਉੱਡਾਰੀ ਮਾਰ ਜੇ ਸੁੱਪਨੇ ਵਾਲੀ ਹੰਸਣੀ ਮੇਰੀ
ਰਾਤ ਦੀ ਸਨਹਾਟ ਲੈ ਕੇ
ਦੁੱਖਾਂ ਦੇ ਪਹਾਡ਼ ਫੇਰ ਪਾਉਦੇ  ਫੇਰੀ,
ਅੱਧੀ ਰਾਤ
ਮੈ ਹੋ ਜਾਂਦਾ ਹਾ ਉਦਾਸ
ਉਦਾਸੀ ਦੇ ਜੰਗਲ ਵਿੱਚ
ਕੋਈ ਹਿਰਨ ਗਵਾਚਾ ਲੱਗਦਾ ਜਿਵੇ
ਪਾਣੀ ਦੀ ਤਲਾਸ਼ ਵਿੱਚ ਤੇਰੇ ਸਾਥ ਦਾ ਪਾਣੀ
ਸੀ ਲੱਭਦਾ,
ਦਿਨ ਚੜਦੇ ਨਾਲ
ਇੱਕ ਤੜਫ ਦਾ ਬਾਲਣ ਸੀ ਬਲਦਾ ਜਿਵੇ
ਇਸ ਅੱਗ ਵਿੱਚ ਮੈ ਦਿਨ ਭਰ ਰਹਿੰਦਾ
ਸੜਦਾ ,
ਡਰ ਲੱਗਦਾ ਮੈਨੂੰ
ਜਦ ਸੂਰਜ ਹੈ ਢਲਦਾ 
ਫੇਰ ਆਵੇ ਇੱਕ ਰਾਤ
ਮੇਰੇ ਸੁਪਨਿਆਂ ਦੀ
    Jagseer Bachhoana

Comments