ਮਜ਼ਦੂਰ ਜਾਂ ਮਜ਼ਬੂਰ?- ਦਵਿੰਦਰ ਕੌਰ
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ
ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ
ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਮਜ਼ਦੂਰ
ਜਾਂ ਮਜ਼ਬੂਰ?
ਮੈਨੂੰ
ਮਜ਼ਦੂਰ ਨਾ ਆਖੋ ਜੀ,
ਮੈਨੂੰ
ਮਜ਼ਬੂਰ ਹੀ ਆਖੋ ਜੀ।
ਸਦੀਆਂ
ਤੋਂ ਹਾਂ ਮੈਂ ਸ਼ੋਸ਼ਣ ਦਾ ਸ਼ਿਕਾਰ,
ਮਿਲਦਾ
ਨਹੀਂ ਮੈਨੂੰ ਕਦੀ ਕਿਸੀ ਤੋਂ ਸਤਿਕਾਰ।
ਤਨ
ਮੇਰੇ ਤੇ ਰਹਿਣ ਲੀੜੇ ਪੁਰਾਣੇ,
ਰੋਟੀ
ਤਕ ਨੂੰ ਤਰਸਦੇ ਮੇਰੇ ਨਿਆਣੇ।
ਮਹਿੰਗੇ
ਕੱਪੜੇ, ਸੋਹਣਾ ਘਰ ਤਾਂ ਹੈ ਇੱਕ ਖਵਾਬ,
ਮਰ
ਜਾਣਾ ਮੈਂ ਵੀ ਇਵੇਂ ਜਿਵੇਂ ਮਰਿਆ ਮੇਰਾ ਬਾਪ।
ਮੇਰੇ
ਤੋਂ ਵੀ ਵੱਧ ਤਰਸਯੋਗ ਮੇਰੀ ਦੀ ਦੇ ਹਾਲਾਤ ਨੇ,
ਜ਼ਿਮੀਦਾਰਾਂ
ਦੀਆਂ ਨਜ਼ਰਾਂ ਪਲ ਪਲ ਕਰਨ ਬਲਾਤਕਾਰ ਨੇ।
ਨਰਮ
ਕੂਲ੍ਹੇ ਹੱਥਾਂ ਨਾਲ ਜਦ ਚੁਕਦੀ ਗੋਹੀ ਵਾਲਾ ਤਸਲਾ,
ਦੇਖ
ਫਿਰ ਧਾਹ ਮਾਰ ਕੇ ਰੋ ਪੈਂਦਾ ਇਹ ਦਿਲ ਕਮਲਾ।
ਵੱਡੇ
ਵੱਡੇ ਉਦਯੋਗਪਤੀ ਜੋ ਇਮਾਰਤਾਂ ਬਣਾਵਾਉਂਦੇ ਨੇ,
ਉਹਨਾਂ
ਨੂੰ ਬਣਾਉਣ ਲਈ ਅਸੀਂ ਹੀ ਮੁੜ੍ਹਕਾ ਵਹਾਉਂਦੇ ਨੇ।
ਕਾਰਖ਼ਾਨੇ ਫੈਕਟਰੀਆਂ ਚ ਰਹੀਏ ਅਸੀਂ
ਦਿਨ ਰਾਤ ਮਰਦੇ,
ਤਾਂ
ਵੀ ਨਾ ਮਿਲਣ ਇੰਨੇ ਪੈਸੇ ਕਿ ਖ਼ਰਚੇ ਪੂਰੇ ਹੋ ਸਕਣ ਸਾਡੇ ਘਰ ਦੇ।
ਮਾਰਕਸ
ਨੇ ਮੇਰੇ ਹਿੱਤ ਚ ਆਵਾਜ਼ ਸੀ ਉਠਾਈ,
ਦਵਿੰਦਰ
ਪ੍ਰੇਰਿਤ ਹੋ ਕੇ ਅਸੀਂ ਯੂਨੀਅਨ ਫਿਰ ਬਣਾਈ।
ਸਮੇਂ
ਦੀਆਂ ਸਰਕਾਰਾਂ ਸਾਡੇ ਬਾਰੇ ਤਾਂ ਵੀ ਨਾ ਕੁਝ ਸੋਚਣ,
ਹਲੇ
ਹੋਰ ਪਤਾ ਨਹੀਂ ਕਦੋਂ ਤੱਕ ਹੁੰਦਾ ਰਹਿਣਾ ਸਾਡਾ ਸੋਸ਼ਣ।
Davinder
kaur
Nawanshahr
8146649655
|
Comments
Post a Comment