ਮੈ ਤੈਨੂੰ ਪਿਆਰ ਕਿਵੇ ਕਰ ਸਕਦਾਂ - ਸੋਨੀ ਬੋੜਾਵਾਲ
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ ਸਕਦੇ
ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ ਰਿਵਿਯੂ, ਹੈਲਥ ਟਿਪਸ ਆਦਿ ਆਪਣੇ
ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਮੈਨੂੰ ਨੀ ਲਗਦਾ
ਮੈਂ ਤੈਨੂੰ ਪਿਆਰ ਕਰ ਸਕਦਾਂ ,
ਪਿਆਰ ਦੋ ਰੂਹਾਂ ਦਾ ਮੇਲ ਹੁੰਦੈ
ਮੈ ਤਾਂ ਤੇਰੇ ਜਿਸਮ ਤੋਂ
ਉਪਰ ਉੱਠ ਕੇ ਕਦੇ ਵੇਖਿਆ ਹੀ ਨਹੀਂ
ਕਦੇ ਮੈਂ ਤੇਰੇ ਬੁਲਾਂ ਦੀ
ਖੂਬਸੂਰਤੀ ਦੀ ਗੱਲ ਕਰਦਾਂ
ਕਦੇ ਤੇਰੇ ਨੈਣਾ 'ਚ ਪਾਏ
ਸੁਰਮੇ ਦੀ ਗੱਲ ਕਰਦਾਂ
ਇਹ ਵੀ ਸਭ ਮੇਰੀ ਚਾਲ ਹੀ ਹੈ
ਤੈਨੂੰ ਫਿਰ ਸਮਝ ਜਾਣਾ ਚਾਹੀਦਾ
ਕਿ
ਮੈ ਤੈਨੂੰ ਪਿਆਰ ਕਿਵੇ ਕਰ ਸਕਦਾਂ
ਮੈਂ ਤਾਂ ਤੇਰੇ ਲੱਕ ਦੇ ਹੁਲਾਰੇ
ਗਿਣਨ ਤੋਂ ਸਿਵਾ ਕੁਝ ਸੋਚਿਆ ਹੀ ਨਹੀਂ
ਮੈਂ ਤੇਰੇ ਸਰੀਰ ਦੇ ਕੱਲੇ ਕੱਲੇ ਅੰਗ ਨੂੰ
ਅਲੋਚਨਾਤਮਕ ਤਰੀਕੇ ਨਾਲ ਦੇਖਦਾਂ
ਫਿਰ ਮੈਂ ਤੈਨੂੰ ਪਿਆਰ ਕਿਵੇਂ ਕਰ ਸਕਦਾਂ
ਮੈਂ ਤੈਨੂੰ ਕਦੇ ਆਪਣੇ ਕਬਜੇ 'ਚੋਂ
ਅਜ਼ਾਦੀ ਦੀ ਜ਼ਿੰਦਗੀ ਦਿੱਤੀ ਹੀ ਨਹੀਂ
ਮੈਂ ਤਾਂ ਤੈਨੂੰ ਸਦਾ ਗੁਲਾਮ ਰੱਖਣ ਦੀ ਕੋਸ਼ਿਸ਼ ਕਰਦਾਂ
ਫਿਰ ਤੈਨੂੰ ਸਮਝ ਈ ਜਾਣਾ ਚਾਹੀਦਾ
ਕਿ
ਮੈਂ ਤੈਨੂੰ ਪਿਆਰ ਕਿਵੇਂ ਕਰ ਸਕਦਾਂ।
ਮੈਂ ਤੈਨੂੰ ਪਿਆਰ ਕਰ ਸਕਦਾਂ ,
ਪਿਆਰ ਦੋ ਰੂਹਾਂ ਦਾ ਮੇਲ ਹੁੰਦੈ
ਮੈ ਤਾਂ ਤੇਰੇ ਜਿਸਮ ਤੋਂ
ਉਪਰ ਉੱਠ ਕੇ ਕਦੇ ਵੇਖਿਆ ਹੀ ਨਹੀਂ
ਕਦੇ ਮੈਂ ਤੇਰੇ ਬੁਲਾਂ ਦੀ
ਖੂਬਸੂਰਤੀ ਦੀ ਗੱਲ ਕਰਦਾਂ
ਕਦੇ ਤੇਰੇ ਨੈਣਾ 'ਚ ਪਾਏ
ਸੁਰਮੇ ਦੀ ਗੱਲ ਕਰਦਾਂ
ਇਹ ਵੀ ਸਭ ਮੇਰੀ ਚਾਲ ਹੀ ਹੈ
ਤੈਨੂੰ ਫਿਰ ਸਮਝ ਜਾਣਾ ਚਾਹੀਦਾ
ਕਿ
ਮੈ ਤੈਨੂੰ ਪਿਆਰ ਕਿਵੇ ਕਰ ਸਕਦਾਂ
ਮੈਂ ਤਾਂ ਤੇਰੇ ਲੱਕ ਦੇ ਹੁਲਾਰੇ
ਗਿਣਨ ਤੋਂ ਸਿਵਾ ਕੁਝ ਸੋਚਿਆ ਹੀ ਨਹੀਂ
ਮੈਂ ਤੇਰੇ ਸਰੀਰ ਦੇ ਕੱਲੇ ਕੱਲੇ ਅੰਗ ਨੂੰ
ਅਲੋਚਨਾਤਮਕ ਤਰੀਕੇ ਨਾਲ ਦੇਖਦਾਂ
ਫਿਰ ਮੈਂ ਤੈਨੂੰ ਪਿਆਰ ਕਿਵੇਂ ਕਰ ਸਕਦਾਂ
ਮੈਂ ਤੈਨੂੰ ਕਦੇ ਆਪਣੇ ਕਬਜੇ 'ਚੋਂ
ਅਜ਼ਾਦੀ ਦੀ ਜ਼ਿੰਦਗੀ ਦਿੱਤੀ ਹੀ ਨਹੀਂ
ਮੈਂ ਤਾਂ ਤੈਨੂੰ ਸਦਾ ਗੁਲਾਮ ਰੱਖਣ ਦੀ ਕੋਸ਼ਿਸ਼ ਕਰਦਾਂ
ਫਿਰ ਤੈਨੂੰ ਸਮਝ ਈ ਜਾਣਾ ਚਾਹੀਦਾ
ਕਿ
ਮੈਂ ਤੈਨੂੰ ਪਿਆਰ ਕਿਵੇਂ ਕਰ ਸਕਦਾਂ।
ਸੋਨੀ ਬੋੜਾਵਾਲ
Comments
Post a Comment