ਮੈਂ ਚਾਹੁੰਦਾ ਸੀ ਮੈਂ ਵੀ ਇਸ਼ਕ ਸਮੁੰਦਰ ਤਰ ਜਾਵਾਂ - ਸੋਨੀ ਬੋੜਾਵਾਲ
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ ਸਕਦੇ
ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ ਰਿਵਿਯੂ, ਹੈਲਥ ਟਿਪਸ ਆਦਿ ਆਪਣੇ
ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਮੈਂ ਚਾਹੁੰਦਾ ਸੀ ਮੈਂ ਵੀ ਇਸ਼ਕ ਸਮੁੰਦਰ ਤਰ ਜਾਵਾਂ
ਤੇਰੀ ਰੂਹ ਚੰਦਰੀ ਨੂੰ ਗਲ਼ ਨਾਲ਼ ਲਾ ਕੇ ਮਰ ਜਾਵਾਂ
ਤੇਰੀ ਰੂਹ ਚੰਦਰੀ ਨੂੰ ਗਲ਼ ਨਾਲ਼ ਲਾ ਕੇ ਮਰ ਜਾਵਾਂ
ਭਟਕ ਰਿਹਾ ਹਾਂ ਤੇਰੇ ਹੀ ਫਿਕਰਾਂ ਵਿੱਚ ਮੈਂ
ਕਦ ਹੋਵਣਗੇ ਮੇਲੇ ਮੈਂ ਜ਼ਿੰਦਗੀ ਸਰ ਕਰਜਾਵਾਂ
ਕਦ ਹੋਵਣਗੇ ਮੇਲੇ ਮੈਂ ਜ਼ਿੰਦਗੀ ਸਰ ਕਰਜਾਵਾਂ
ਹੁਣ ਤੱਕ ਇੱਕੋ ਆਸ ਰਹੀ ਆ ਤੇਰੇ ਆਵਣ ਦੀ
ਲਗਦਾ ਤੇਰੇ ਦਾ ਨਾਂ ਦਾ ਵੀ ਸਿਰਨਾਵਾਂ ਪੜ ਜਾਵਾਂ
ਲਗਦਾ ਤੇਰੇ ਦਾ ਨਾਂ ਦਾ ਵੀ ਸਿਰਨਾਵਾਂ ਪੜ ਜਾਵਾਂ
ਹੁਣ ਹੋ ਚੱਲੀ ਆ ਜ਼ਿੰਦਗੀ ਪੂਰੀ ਅੰਤਲੇ ਸਾਹਾਂ ਦੀ
ਮੈਨੂੰ ਵੀ ਲਗਦਾ ਹੁਣ ਕੁਝ ਵਰਕੇ ਕਾਲ਼ੇ ਕਰ ਜਾਵਾਂ
ਮੈਨੂੰ ਵੀ ਲਗਦਾ ਹੁਣ ਕੁਝ ਵਰਕੇ ਕਾਲ਼ੇ ਕਰ ਜਾਵਾਂ
ਸੋਨੀ ਬੋੜਾਵਾਲ
Comments
Post a Comment