ਮਾਂ - Davinder kaur
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ ਸਕਦੇ
ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ ਰਿਵਿਯੂ, ਹੈਲਥ ਟਿਪਸ ਆਦਿ ਆਪਣੇ
ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਮਾਂ ਦੱਸ ਮੈਂ ਤੇਰਾ ਕਿੱਦਾਂ ਕਰਜ਼ ਚੁਕਾਵਾਂ,
ਚੁੰਮ ਚੁੰਮ ਮੂੰਹ ਮੇਰਾ ਲੈਂਦੀ ਰਹੀ ਬਲਾਵਾਂ।
ਆਪ ਖਾਣ ਤੋਂ ਪਹਿਲਾਂ ਮੇਰੇ ਮੂੰਹ ਵਿੱਚ ਪਾਉਂਦੀ,
ਦੁੱਖ ਮੇਰਾ ਦੇਖ ਅੱਖ ਆਪਣੀ ਚ ਹੰਝੂ ਭਰ ਲੈਂਦੀ।
ਦੁਨੀਆਂ ਨਾਲ ਲੜ ਕੇ ਤੂੰ ਮੈਨੂੰ ਸੀਨੇ ਲਾਇਆ,
ਮੈਂ ਜਦ ਵੀ ਰੁੱਸੀ ਤੂੰ ਮਿੰਨਤਾਂ ਨਾਲ ਮਨਾਇਆ।
ਧੀ ਦਾ ਹਰ ਦੁੱਖ ਮਾਂ ਤੇਰੇ ਹਿੱਸੇ ਆਇਆ,
ਦੁਨੀਆਂ ਕੁੱਝ ਵੀ ਆਖੇ ਕਦੀ ਤੂੰ ਨਾ ਬੁਰਾ ਮਨਾਇਆ।
ਸੁਬਹ ਸਵੇਰੇ ਉੱਠ ਕੇ ਘਰ ਦਾ ਸਾਰਾ ਕੰਮ ਕਰੇ,
ਕਰੇ ਦੁਆਵਾਂ ਹਰ ਵੇਲੇ ਮੈਨੂੰ ਤੱਤੀ ਵਾ ਨਾ ਲੱਗੇ।
ਤੂੰ ਮਮਤਾ ਦੀ ਮੂਰਤ ਦਿਲ ਵਿੱਚ ਕਿੰਨਾ ਪਿਆਰ,
ਮੇਰੀ ਉਮਰ ਵੀ ਤੈਨੂੰ ਲੱਗੇ ਤੇਰੇ ਨਾਲ ਮੇਰਾ ਸੰਸਾਰ।
ਦਵਿੰਦਰ ਦੀ ਮਾਂ ਸੱਚੀਂ ਹੀ ਹੈ ਬੜੀ ਅਨਭੋਲ,
ਜੱਗ ਵਿੱਚ ਰੱਖਾਂਗੀ ਮਾਣ ਤੇਰਾ ਨਾ ਜਾਈਂ ਕਦੀ ਡੋਲ।
ਤੇਰੇ ਜਿੰਨੀ ਫਿਕਰ ਮੇਰੀ ਨਾ ਹੋਰ ਕੋਈ ਮਾਂ ਕਰ ਸਕਦਾ,
ਹਰ ਸਾਹ ਨਾਲ ਦਿਲ ਮੇਰਾ ਕਰੇ ਬਸ ਤੈਨੂੰ ਹੀ ਸਜਦਾ।
Davinder kaur
Nawanshahr
8146649655
Comments
Post a Comment