ਹਾਸੇ ਮਜਾਕ ਪਤਾ ਨਹੀ ਕਿਹਡ਼ੇ ਹਨੇਰੇ ਵਿੱਚ ਗੁੰਮ ਹੋ ਗਏ- ਜਗਸੀਰ ਬਛੋਆਨਾ
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ
ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ
ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਹਾਸੇ ਮਜਾਕ ਪਤਾ ਨਹੀ ਕਿਹਡ਼ੇ ਹਨੇਰੇ ਵਿੱਚ ਗੁੰਮ ਹੋ ਗਏ,
ਅਤੀਤ ਦੀ ਮਿੱਟੀ ਦੀ ਧੂਡ਼ ਵਿੱਚ
ਹੁਣ ਤਾ ਮੇਰੇ ਨਕਸ ਵੀ ਗੁਆਚ ਗਏ ਲਗਦਾ ਐ,
" ਬੇਸੱਕ ਮੌਸਮ ਬਦਲੇ ਤੇ ਯਾਰ ਦੇ ਮਨ ਬਦਲੇ ,
ਪਰ ਫੇਰ ਵੀ ਮੈ ਉਹਨਾ ਦੇ ਵਾਪਿਸ ਆਉਣ ਵਰਗੇ ਸੌਕ ਨਹੀ ਬਦਲੇ ,"
ਸਾਰੇ ਹੀ ਸਮੇ ਦੇ ਕਰਜਦਾਰ ਹੁੰਦੇ ਨੇ,
ਸਮੇ ਦੇ ਕਰਜੇ ਨੇ ਮੈਨੂੰ ਯਾਦ ਵਿੱਚ ਅੰਦਰੋਂ ਅੰਦਰੀ ਕਮਜ਼ੋਰ ਕਰ ਦਿੱਤਾ, ,
ਪੁਰਾਣੀਅਾ ਕੱਚੀਆਂ ਕੰਧਾ ਵਾਗ ਦਿਲ ਦੀ ਮਿੱਟੀ ਵੀ ਕਿਰ ਰਹੀ ਐ,
ਹਨੇਰੀਆ ਗੁੱਠਾ ਵਿਚੋਂ ਚਾਨਣ ਦੀ ਲੀਕ ਦਿਸਣ ਲੱਗ ਜੇ ਉਸ ਅਾਸ ਵਿੱਚ ਹਾ ।
Comments
Post a Comment