ਉਹ ਕਿਉਂ ਬਣਿਆ ਅਪਰਾਧੀ- Davinder kaur

 

ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ,  ਪ੍ਰੋਡਕਟ ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸeditorglobalstories@gmail.com ”  ਤੇ ਮੇਲ ਭੇਜੋ।


ਉਹ ਕਿਉਂ ਬਣਿਆ ਅਪਰਾਧੀ


ਕੁਝ ਦਿਨ ਪਹਿਲਾਂ, 
ਆਈ ਮੈਨੂੰ ਇਕ ਫੋਨ ਕਾਲ।
ਅਣਜਾਣ ਸਖਸ਼ ਮਿੱਠੀ ਆਵਾਜ਼ ਚ,
ਪਿਆਰ ਨਾਲ ਕਹਿਣ ਲੱਗਾ "ਦੀਦੀ ਸਾਸਰੀਕਾਲ" ।


ਅਗਲੇ ਹੀ ਪਲ ਗੱਲ ਕਰਨ ਲੱਗਾ ਉਹ,
ਜ਼ੁਰਮ ਦੀ ਦੁਨੀਆਂ ਚ ਖੋ ਗਏ ਬੰਦਿਆਂ ਬਾਰੇ।
ਇਕ ਹੀ ਪਲ ਚ ਇਕੋ ਸਾਹ ਹੀ ਗਿਣਾ ਗਿਆ,
ਅਪਰਾਧ ਦੀ ਦੁਨੀਆਂ ਦੇ  ਪਹਿਲੂ ਬਹੁਤ ਸਾਰੇ।

ਉਹ ਅਨਪੜ੍ਹ ਜਿਹਾ ਇਨਸਾਨ ਸ਼ਾਇਦ,
ਕਦੀ ਕਰ ਬੈਠਾ ਹੋਏਗਾ ਕੋਈ ਅਪਰਾਧ।
ਤਾਂ ਹੀ ਤਾਂ ਕਹਿ ਰਿਹਾ ਸੀ ਦੀਦੀ ਤੁਸੀ ਲਿਖੋਗੇ ਨਾ,
ਕਿਉਂ ਬਣਦਾ ਕੋਈ ਅਪਰਾਧੀ ਕਿਉਂ ਕਰਦਾ ਅਪਰਾਧ।


ਮੈਨੂੰ ਲੱਗੇ ਓਹਦਾ ਗ਼ਰੀਬ ਜਿਹਾ ਹੋਣਾ ਪਰਿਵਾਰ,
ਹੋਇਆ ਹੋਊ ਕਦੀ ਕਿਸੀ ਧੱਕੇ ਦਾ ਸ਼ਿਕਾਰ।
ਆਪਣੇ ਨਾਲ ਹੋਈ ਧੱਕੇਸ਼ਾਹੀ ਦਾ ਲੈਣ ਲਈ ਬਦਲਾ,
ਰੱਖਣ ਲੱਗ ਪਿਆ ਹੋਊ ਫਿਰ ਉਹ ਨਜ਼ਾਇਜ ਅਸਲਾ।


ਓਹਦੇ ਇਸ ਕੰਮ ਦੀ ਖ਼ਬਰ,
ਪਈ ਹੋਣੀ ਕੰਨੀਂ ਜਦੋ ਸਰਕਾਰ ਦੇ।
ਓਹਦੇ ਨਾਮ ਤੇ ਫਿਰ ਰੱਖ ਦਿੱਤੇ ਹੋਣੇ,
ਇਨਾਮ ਕਈ ਕਈ ਹਜ਼ਾਰ ਦੇ।

ਅੱਜ ਸਜ਼ਾ  ਪਾ ਚੁੱਕਾ ਹੈ,
ਜੋ ਕੀਤੇ ਆਪਣੇ ਗੁਨਾਹਾਂ ਦੀ।
ਸਮਾਜ ਦੇ ਹਾਲਾਤਾਂ ਨੂੰ ਕੋਸਦਾ ਹੋਇਆ,
ਜਿੰਦਗੀ ਬਿਤਾ ਰਿਹਾ ਹੈ ਉਹ ਬੇਪ੍ਰਵਾਹਾਂ ਦੀ।

ਸੋਚਣ ਵਾਲੀ ਵੀ ਤਾਂ ਹੈ ਇਹ ਗੱਲ..

ਅਸੀਂ ਅਪਰਾਧੀ ਬਣੇ ਹੋਏ ਇਨਸਾਨ ਦੀ ਤਾਂ,
ਪੂਰਾ ਜ਼ੋਰ ਲਗਾ ਕੇ ਖਿੱਚਦੇ ਹਾਂ ਖੱਲ।
ਪਰ ਸਮਾਜ ਦੇ ਉਹਨਾਂ ਚਾਰ ਕੁ ਬੰਦਿਆਂ ਨੂੰ ,
ਸ਼ੈਅ ਹੀ ਦਿੰਦੇ ਰਹਿੰਦੇ ਜੋ ਕਰ ਕੇ ਵਧੀਕੀ...
ਕੋਮਲ ਮਨਾਂ ਨੂੰ ਭੇਜ ਰਹੇ ਨੇ ਅਪਰਾਧ ਦੀ ਦੁਨੀਆਂ ਵੱਲ


ਆਖ਼ਿਰ ਕਦੋਂ ਤੱਕ ਬਣਾਉਂਦੇ ਰਹਾਂਗੇ,
ਅਪਰਾਧੀ ਨੂੰ ਸੁਧਾਰਨ ਲਈ ਸੁਧਾਰ ਘਰ।
ਜਿੱਥੇ ਹਰ ਗੁੱਸੇ ਰੋਸੇ ਦਾ ਹੋਵੇ ਪਿਆਰ ਨਾਲ ਖਾਤਮਾ,
ਕਿਉਂ ਨਹੀਂ ਬਣਾਉਂਦੇ ਅਜਿਹੇ ਤੁਸੀ ਬਾਲ ਘਰ।


ਦਵਿੰਦਰ ਜਨਮ ਤੋਂ ਨਹੀਂ ਕੋਈ ਹੁੰਦਾ ਅਪਰਾਧੀ,
ਕੋਈ ਨਹੀਂ ਚਾਹੁੰਦਾ ਆਪਣੇ ਜੀਵਨ ਦੀ ਬਰਬਾਦੀ।
ਕਦੀ ਆਸ ਪਾਸ ਦਾ ਮਾਹੌਲ ਤੇ ਕਦੀ ਹੁੰਦਾ ਤ੍ਰਿਸਕਾਰ,
ਮਜ਼ਬੂਰ ਕਰ ਦਿੰਦਾ ਬਾਲ ਮਨ ਨੂੰ ਕਿ ਉਹ ਕਰੇ ਅਪਰਾਧ।

Davinder kaur
Nawanshahr

8146649655

Comments