ਤੋਖਲਾ - ਸੋਨਮ ਕੱਲਰ
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ
ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ
ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਅਖ਼ਬਾਰਾਂ ਦੇ ਸਫ਼ਿਆਂ 'ਤੇ
ਖ਼ਬਰਾਂ ਛਪਦੀਆਂ ਨੇ
ਭਾਰਤ' ਚ ਵਿਦੇਸ਼ੀ ਨਹੀਂ ਅੱਪੜਦੇ
ਹੁਣ ਬਾਹਰਲੇ
ਇੱਧਰ ਘੱਟ ਤੱਕਦੇ ਨੇ
ਸਹੀ ਆ...
ਹੁਣ ਤੇ ਆਪਾਂ ਤੱਕਣੈ
ਗੁਆਚਦੇ ਸੱਭਿਆਚਾਰ ਦੀਆਂ
ਲੀਹਾਂ ਨੂੰ
ਫੈਸ਼ਨ'ਚ ਉਲਝਦੇ
ਦੁਪੱਟਿਆ ਨੂੰ
ਹੁਣ ਸਾਡੀ ਵਾਰੀ ਆ
ਨੰਗੇਜਤਾ ਦਾ ਨਾਚ ਵੇਖ
ਤਾੜੀ ਛੱਡ
ਛਾਤੀ ਪਿੱਟਣ ਦੀ
ਬੀਜ ਉਹ ਬੀਜ ਗਏ ਨੇ
ਹੁਣ ਅਸੀਂ ਤਲਬਗਾਰ ਹਾਂ
ਸਿਓਂਕ ਭਰੀ ਫ਼ਸਲ ਕੱਟਣ ਦੇ
ਹੁਣ ਉਹਨਾਂ ਲਾਗਤ ਲੈਣ ਵੀ
ਨਹੀਂ ਮੁੜਨਾ
ਹੁਣ ਓਹ੍ ਭਲਾਂ ਕਿਉਂ ਆਉਣਗੇ?
ਸੋਨਮ ਕੱਲਰ
Comments
Post a Comment