ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਅਜਨਬੀ ਚੇਹਰਾ
ਕੁਝ ਲੋਕ ਪਰਾਏ,
ਜਦੋਂ ਬਣ ਜਾਣ ਹਮਸਾਏ।
ਦਿਲ ਚੋਂ ਨਾ ਫ਼ਿਰ ,
ਸੌਖਿਆਂ ਕੱਢੇ ਜਾਂਦੇ।
ਲੱਖ ਕੋਸ਼ਿਸ਼ ਕਰ ਕੇ ਵੇਖ ਲਓ,
ਆਖਰੀ ਸਾਹ ਤੱਕ ਨਹੀਂ ਛੱਡੇ ਜਾਂਦੇ।
ਉਹ ਅਣਜਾਣ ਜਿਹੇ ਕਈ ਚੇਹਰੇ,
ਲੱਗਦਾ ਕਈ ਜਨਮਾਂ ਤੋਂ ਨੇ ਮੇਰੇ।
ਦਿਲ ਅਕਸਰ ਸੋਚਾਂ ਵਿੱਚ ,
ਘਿਰਿਆ ਰਹਿੰਦਾ ਹੈ।
ਕੋਈ ਇਕ ਪਲ ਵਿਚ ਹੀ ,
ਕਿਉਂ ਆਪਣਾ ਬਣ ਬਹਿੰਦਾ ਹੈ।
ਕੋਲ ਉਹਨਾਂ ਨੂੰ ਬੁਲਾ ਨਹੀਂ ਸਕਦੇ,
ਦੂਰ ਉਹਨਾਂ ਤੋਂ ਜਾ ਨਹੀਂ ਸਕਦੇ।
ਕਿਉਂ ਡਾਢੀਆਂ ਨੇ ਕੁੱਝ ਜਗ ਦੀਆਂ ਰਸਮਾਂ,
ਜਿਨ੍ਹਾਂ ਅੱਗੇ ਝੂਠੀਆਂ ਨੇ ਸਭ ਖਾਧੀਆਂ ਕਸਮਾਂ।
ਇਹ ਕੰਧਾਂ ਵੀ ਦੱਸ ਕਿਹੜੀਆਂ ਨੇ,
ਇਹ ਤਾਂ ਜਾਤਾਂ ਪਾਤਾਂ ਦੀਆਂ ਬੇੜੀਆਂ ਨੇ।
ਦਵਿੰਦਰ ਗੁੰਮਨਾਮ ਸਿਰਨਾਵੇਂ ਨੇ ਉਹਨਾਂ ਦੇ,
ਆਪਣੀਆਂ ਲਿਖਤਾਂ ਵਿੱਚ ਦੁੱਖ ਲਿਖੇ ਨੇ ਤੂੰ ਜਿਨ੍ਹਾਂ ਦੇ।
ਤੂੰ ਰੋਵੇਂ ਜਿਨ੍ਹਾਂ ਲਈ ਦੱਸ ਤੇਰੇ ਕੀ ਉਹ ਲੱਗਦੇ ਨੇ,
ਉਹ ਵੱਡੇ.. ਵੱਡਿਆਂ ਨਾਲ ਹੀ ਰਿਸ਼ਤਾ ਰੱਖਦੇ ਨੇ।
Davinder kaur
Nawanshahr
8146649655
Comments
Post a Comment