ਅੱਜ ਔਰਤ - Davinder Kaur



ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ,  ਪ੍ਰੋਡਕਟ ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸeditorglobalstories@gmail.com ”  ਤੇ ਮੇਲ ਭੇਜੋ।

 
ਅੱਜ ਔਰਤ

ਬਹੁਤ ਲਿਖਿਆ ਔਰਤ ਤੇਰੇ ਦੁਖ ਤੇ
ਹੁਣ ਲਿਖਾਂਗੀ ਔਰਤ ਤੇਰੇ ਸੁੱਖ ਤੇ
ਆਪਣੀ ਮਿਹਨਤ ਨਾਲ ਪਾਏ ਜੋ ਮੁਕਾਮ
ਤੇਰੇ ਜਜ਼ਬੇ ਲਈ ਤੈਨੂੰ ਅੱਜ ਕਰਾਂਗੀ ਸਲਾਮ

ਤੂੰ ਕਲਪਨਾ ਚਾਵਲਾ ਹੈ
ਚੰਨ ਤਾਰੇ ਭਰਦੇ ਤੇਰਾ ਪਾਣੀ
ਅੱਜ ਵੀ ਗੋਰਾ ਨਾਂ ਸੁਣ ਕੰਬਦਾ
ਤੂੰ ਹੈ ਝਾਂਸੀ ਵਾਲੀ ਰਾਣੀ

ਤੂੰ ਇੰਦਰਾ ਤੇਰੇ ਹੱਥ ਦੇਸ਼ ਦੀ ਵਾਗਡੋਰ
ਤੂੰ ਚਾਹੇਂ ਤਾਂ ਸਾਧ ਬਣਾ ਦੇਵੇ ਸਾਰੇ ਚੋਰ
ਤੂੰ ਕਿਰਨ ਨੇ ਰੱਖ ਕੇ ਬਦਲ ਦਿੱਤਾ ਇਤਿਹਾਸ 
ਜਦੋਂ ਇੱਕ ਔਰਤ ਬਣੀ ਪੁਲਿਸ ਅਫਸਰ ਖਾਸ


ਪੈਰ ਦੀ ਜੁੱਤੀ ਭਾਵੇਂ ਕਹਿੰਦੇ ਸੀ
ਤੂੰ ਕੀਤੀ ਨਾ ਕੋਈ ਪਰਵਾਹ
ਤੂੰ ਹੀਰਾ ਹੈ ਤੇ ਹੀਰਾ ਰਹਿਣਾ
ਤੇਰੀ ਲਗਨ ਨੇ ਦਿੱਤੀ ਗੱਲ ਸਮਝਾ


ਦਵਿੰਦਰ ਔਰਤ ਨੇ ਕਿਸੇ ਤੋਂ ਭੀਖ ਨਹੀਂ ਮੰਗੀ
ਗੱਲ ਓਹੀ ਕੀਤੀ ਜੋ ਲੱਗੀ ਦਿਲ ਨੂੰ ਚੰਗੀ
ਸੰਸਦ ਸਨਅਤ ਭਾਵੇਂ ਕੋਈ ਸਵੈ ਰੁਜ਼ਗਾਰ
ਹਰ ਖੇਤਰ ਵਿਚ ਅੱਜ ਔਰਤ ਹੈ ਤੂੰ ਸਰਦਾਰ


Davinder kaur
Nawanshahr
8146649655

Comments