ਸੁਣ ਏ ! ਕਵਿਤਾ
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ
ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ
ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਸੁਣ ਏ! ਕਵਿਤਾ
ਕੀ ਤੇਰਾ ਆਉਣਾ
ਵੀ ਕੋਈ ਹਾਦਸਾ ਏ,
ਕੀ ਤੂੰ ਬਿਨਾ ਘਟਨਾਂ,
ਨਹੀਂ ਪਨਪ ਸਕਦੀ,
ਕਿ, ਤੇਰੀ
ਹੋਂਦ,
ਅੱਖੀਆਂ ਦੇ ਨੀਰ ਤੋਂ ਏ,
ਕਿ, ਤੂੰ
ਕਿਸੇ ਖੁਸ਼ਨੁਮਾ ਸ਼ਹਿਰ,
ਵਿੱਚ ਨਹੀਂ ਵਸਦੀ,
ਕੀ ਤੂੰ ਹਿਜ਼ਰ ਤੇ ਬਿਰਹਾ
ਹੀ ਹੰਢਾਇਆ ਏ,
ਕਿਉਂ? ਤੂੰ
ਖੁਸ਼ਨੁਮਾ ਮੌਸਮ ਵਿੱਚ
ਠੰਡੀ ਵਾ ਵਾਂਗਰ ਨਹੀਂ ਪਨਪਦੀ,
ਕਿਊ? ਕਿਸੇ
ਮੁਟਿਆਰ ਦੀ,
ਝਾਂਜਰ ਦੀ ਆਵਾਜ਼ ਚੋ ਨਹੀਂ ਪਨਪਦੀ,
ਕਿਊ? ਤੂੰ
ਹਮੇਸ਼ਾ ਲਹੂ ਦਾ ਤੁਪਕਾ ਬਣ,
ਕਾਗਜ਼ ਤੇ ਫੈਲਦੀ ਏ,
ਆਖਰ ਕਿਊ?
ਸੋਨਮ ਕੱਲਰ
Comments
Post a Comment