ਮਹੁਬਤ ਦੇ ਨਾਮ - ਦਵਿੰਦਰ ਕੌਰ
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ
ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ
ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਮਹੁੱਬਤ ਦੇ ਨਾਮ
ਮੇਰਾ ਹਰ ਦਿਨ,
ਮੇਰੀ ਹਰ ਰਾਤ..
ਮੇਰੀ ਹਰ ਗੱਲ,
ਮੇਰੀ ਹਰ ਬਾਤ
ਹੈ ਤੇਰੇ ਲਈ ਸੱਜਣਾਂ..
ਮੈਂ ਹੱਸਾਂ,
ਭਾਵੇਂ ਮੈਂ ਰੋਵਾਂ..
ਮੈਂ ਜਾਗਾਂ ,
ਚਾਹੇ ਮੈਂ ਸੌਵਾਂ..
ਤੂੰ ਹਰ ਪਲ,
ਰਹੇ ਮੇਰੇ ਨਾਲ ਸੱਜਣਾਂ..
ਮੈਂ ਕਿਤੇ ਆਵਾਂ,
ਜਾ ਕਿਤੇ ਜਾਵਾਂ..
ਮੈਂ ਸਭ ਤੋਂ ਪਾਸਾ ਵੱਟ ਲਾਂ,
ਜਾ ਸਭ ਨੂੰ ਬੁਲਾਵਾਂ..
ਤੂੰ ਮੇਰੀ ਹਰ ਅਦਾ ਵਿੱਚ,
ਵੱਸਦਾ ਏ ਸੱਜਣਾਂ..
ਮੈਂ ਪਿਆਰ ਕਰਾਂ,
ਜਾ ਕਰਾਂ ਇਬਾਦਤ..
ਹਰ ਥਾਂ ਤੇ ਤੈਨੂੰ ਦੇਖਣ ਦੀ,
ਮੇਰੀ ਹੋ ਗਈ ਆਦਤ..
ਦਵਿੰਦਰ ਦੇ ਹਾਸਿਆਂ ਵਿਚ ਵੀ,
ਹੁਣ ਤੂੰ ਹੱਸਦਾ ਏ ਸੱਜਣਾਂ..
ਮੇਰੇ ਦਿਲ ਦੇ ਹਰ ਕੋਨੇ ਵਿੱਚ,
ਤੂੰ ਵੱਸਦਾ ਏ ਸੱਜਣਾਂ..
Davinder kaur
Nawanshahr
mohanmajra@yahoo.in
Comments
Post a Comment