ਮੈਂ ਮੋਈ ਹਾਂ
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ
ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ
ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਮੈਂ ਮੋਈ ਹਾਂ
ਮੈਂ ਮਰ ਚੁਕੀ ਹਾਂ
ਹੁਣ ਗੈਰਾਂ ਦੇ ਹੋਕੇ ਭਰਦੇ
ਮੇਰੇ ਸਾਹ, ਮੇਰੇ ਨਾ ਰਹੇ
ਗੁੰਮਨਾਮੀ ਦੀ ਚਾਦਰ
ਓੜ ਬੈਠਾ ਏ,ਮੇਰਾ ਵਜੂਦ
ਖੋਂ ਚੁਕੀ ਹਾਂ, ਪਹਿਚਾਣ ਆਪਣੀ
ਮੁੱਢ ਤੋਂ ਜੋ ਮੇਰੀ ਸੀ
ਸੁਖ ਚੁਕਾ ਏ,
ਮੇਰੇ ਲਹੂ ਦਾ ਆਖਰੀ ਕਤਰਾ
ਹੁਣ ਲਾਜਮੀ ਏ,
ਹਡਾ ਚੋ ਮਾਸ ਦਾ
ਮਿੱਟੀ ਵਾਂਗਰ ਕਿਰਨਾ
ਮਸ਼ਹੂਰੀ ਮੈਨੂੰ ਨਸੀਬ ਨਹੀਂ
ਬਦਨਾਮ ਹਾ,ਂ ਜਮੀਨ ਤੋਂ
ਅਸਮਾਨ ਤੀਕਰ
ਮੋਏ ਉਹ ਲੋਕ
ਜਿਹੜੇ ਤੈਨੂੰ ਮੇਰਾ ਗੁਨਹੇਗਾਰ ਦਸਦੇ
ਕਹਿ ਦੀ ਤੂੰ, ਜਦ ਮੇਰਾ ਜ਼ਿਕਰ ਹੋਵੇ
ਮੈਂ ਤੇ ਮਾਨਮੋਜੀ ਸੀ
ਮੈਂ ਆਪਣੀ ਮੌਤ ਖੁਦ ਮਰੀ ਹਾਂ
ਮੈਂ ਮੋਈ ਹਾਂ
ਮੈਂ ਮਰ ਚੁਕੀ ਹਾਂ
ਲਿਖਤ
ਸੋਨਮ "ਕੱਲਰ"
Comments
Post a Comment