ਸੁਣ ਦਾਮਿਨੀ - Davinder kaur
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ ਸਕਦੇ
ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ ਰਿਵਿਯੂ, ਹੈਲਥ ਟਿਪਸ ਆਦਿ ਆਪਣੇ
ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਸੁਣ ਦਾਮਿਨੀ
ਦਾਮਿਨੀ ਅੱਜ ਹੋ ਗਿਆ,
ਤੇਰੇ ਨਾਲ ਇਨਸਾਫ।
ਦੇਖ ਲੈ ਤੇਰੇ ਗੁਨਾਹਗਾਰਾਂ ਨੂੰ ,
ਅਸੀਂ ਕੀਤਾ ਨਹੀਂ ਮਾਫ।
ਮੁੱਲ ਪੈ ਗਿਆ ਅੱਜ,
ਤੇਰੇ ਦਿੱਤੇ ਬਲੀਦਾਨ ਦਾ।
ਹਿਸਾਬ ਲਿਆ ਇਸ ਤਰਾਂ ਤੇਰੇ ਖੂਨ ਦਾ,
ਕਿ ਤੇਰੇ ਜੇਹਾ ਹਾਲ ਨਾ ਫਿਰ ਹੋਊ ਕਿਸੇ ਮਾਸੂਮ ਦਾ।
ਤੂੰ ਮੁੜ੍ਹ ਇਸ ਜ਼ਾਲਿਮ ਦੁਨੀਆਂ ਤੇ,
ਪਤਾ ਨਹੀਂ ਫਿਰ ਕਦੋਂ ਆਉਣਾ ।
ਪਰ ਰਹਿੰਦੀ ਦੁਨੀਆਂ ਤੱਕ ਨਾ ਨਾਂ ਤੇਰਾ,
ਕਿਸੇ ਸਖਸ਼ ਨੇ ਇੱਥੇ ਭੁਲਾਣਾ।
ਸਜ਼ਾ ਮਿਲਣੀ ਹੁਣ ਪਾਪੀਆਂ ਨੂੰ ਅਜਿਹੀ,
ਕਿ ਪਾਪ ਬਾਰੇ ਸੋਚ ਕੇ ਹੀ ਕੰਬੇਗੀ ਦੇਹੀ।
ਤੇਰੀ ਰੂਹ ਨੂੰ ਵੀ ਮਿਲਿਆ ਹੋਣਾ ਸਕੂਨ,
ਸੁਣ ਗੱਲ ਕਿ ਦੁਸ਼ਟਾਂ ਦਾ ਵੀ ਹੈ ਠੰਡਾ ਹੋਣ ਵਾਲਾ ਖੂਨ।
ਦਵਿੰਦਰ ਤਾਂ ਕਰੇ ਹੁਣ ਇਕ ਹੀ ਅਰਦਾਸ,
ਸਜ਼ਾ ਪਾਉਣ ਇਸ ਤਰ੍ਹਾਂ ਕਿ ਪਾਪ ਦਾ ਹੋ ਜਾਏ ਨਾਸ਼।
ਕੋਈ ਮਾਸੂਮ ਨਾ ਫਿਰ ਦਾਮਿਨੀ ਬਣ ਮਸ਼ਹੂਰ ਹੋਏ,
ਕਿਸੇ ਮਾਂ ਪਿਓ ਦੀ ਬੇਟੀ ਨਾ ਮੁੜ ਇਸ ਤਰਾਂ ਦੂਰ ਹੋਏ।
Davinder kaur
Nawanshahr
814664965
Comments
Post a Comment